ਕੈਨੇਡਾ ਵਾਸੀ ਇਕ ਸਿੱਖ ਵਿਅਕਤੀ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕੈਨੇਡਾ ਦੇ ਉਂਟਾਰੀਉ ਸੂਬੇ ਵਿਚ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਜਾਣ ਤੋਂ ਸਿਰਫ ਚਾਰ ਦਿਨ ਪਹਿਲਾਂ ਪੁਲਿਸ ਨੇ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਸੀ, ਜੋ ਪੰਜਾਬ ਤੋਂ ਕੈਨੇਡਾ ਆਏ ਸਨ। ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਦਾ 20 ਨਵੰਬਰ ਦੀ ਰਾਤ ਨੂੰ ਕੈਲੇਡਨ-ਬਰੈਂਪਟਨ ਸਰਹੱਦ ’ਤੇ ਕਿਰਾਏ ਦੇ ਮਕਾਨ ’ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਨੂੰ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ। ਜਗਤਾਰ ਸਿੰਘ ਸਿੱਧੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਭਜਨ ਕੌਰ ਨੇ ਹਸਪਤਾਲ ’ਚ ਦਮ ਤੋੜ ਦਿਤਾ। ਉਨ੍ਹਾਂ ਦੀ ਬੇਟੀ ਨੂੰ ਵੀ ਗੋਲੀਆਂ ਲੱਗੀਆਂ ਹਨ ਜੋ ਇਸ ਵੇਲੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
.
In the case of the mur+der of a Punjabi Sikh couple in Canada, the kil+ler is still on the run!
.
.
.
#canadanews #punjabnews #canada
~PR.182~